ਹਾਲ ਹੀ ਵਿੱਚ ਇਟਲੀ ਦੀ ਇੱਕ ਅਦਾਲਤ ਨੇ ਇੱਕ ਪਾਕਿਸਤਾਨੀ ਜੋੜੇ ਨੂੰ 2021 ਵਿੱਚ ਆਪਣੀ ਧੀ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਪਣੀ ਧੀ ਵੱਲੋਂ ਅਰੈਂਜ਼ ਮੈਰਿਜ ਤੋਂ ਇਨਕਾਰ ਕਰਨ ਤੋਂ ਬਾਅਦ ਜੋੜਾ ਬਹੁਤ ਨਾਰਾਜ਼ ਹੋ ਗਿਆ। ਇਸ ਕੇਸ ਦੀ ਸੁਣਵਾਈ ਪਿਛਲੇ ਕੁਝ ਸਾਲਾਂ ਵਿੱਚ ਹਾਈ ਪ੍ਰੋਫਾਈਲ ਕੇਸਾਂ ਵਿੱਚੋਂ ਇੱਕ ਸੀ। 18 ਸਾਲਾ ਸਮਾਨ ਅੱਬਾਸ ਬੋਲੋਨਾ ਨੇੜੇ ਨੋਵੇਲਾਰਾ ਵਿੱਚ ਰਹਿ ਰਹੀ ਸੀ। ਮਈ 2021 ਵਿੱਚ ਅਚਾਨਕ ਉਹ ਗਾਇਬ ਹੋ ਗਈ। ਪਰਿਵਾਰ ਉਸ ‘ਤੇ ਪਾਕਿਸਤਾਨ ‘ਚ ਆਪਣੇ ਚਚੇਰੇ ਭਰਾ ਨਾਲ ਵਿਆਹ ਕਰਵਾਉਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ।ਕੇਂਦਰੀ ਇਟਲੀ ਦੇ Reggio Emilia ਵਿੱਚ ਇੱਕ ਟ੍ਰਿਬਿਊਨਲ ਦੇ ਅਨੁਸਾਰ, ਲੜਕੀ ਦਾ ਕਤਲ ਮਾਪਿਆਂ ਨੇ ਚਾਚੇ ਤੋਂ ਕਰਵਾਇਆ ਸੀ। ਚਾਚੇ ਨੇ ਆਪਣੀ ਹੀ ਭਤੀਜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
.
The girl refused to marry her cousin! The parents did a heinous act to the girl.
.
.
.
#pakistannews #italy #punjabnews